ਅਮਰੀਕਾ ਦੇ ਮੈਰੀਲੈਂਡ ਦੇ ਰਹਿਣ ਵਾਲੇ ਇੱਕ 57 ਸਾਲਾ ਵਿਅਕਤੀ ਦੀ ਸਰਜਰੀ ਕਰਕੇ ਜੈਨੇਟਿਕ ਬਦਲਾਅ ਦੇ ਨਾਲ ਸੂਰ ਦਾ ਦਿਲ ਲਗਾਇਆ ਗਿਆ ਹੈ। ਇਸ ਤਰ੍ਹਾਂ ਦੀ ਸਰਜਰੀ ਦੁਨੀਆ ‘ਚ ਪਹਿਲੀ ਵਾਰ ਹੋਈ ਹੈ। ਸਰਜਨਾਂ ਨੇ ਇੱਕ ਜੈਨੇਟਿਕ ਤੌਰ ‘ਤੇ ਮਾਡੀਫਾਈ ਸੂਰ ਦੇ ਦਿਲ ਨੂੰ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ ਹੈ। ਸਫਲ ਆਪ੍ਰੇਸ਼ਨ ਤੋਂ ਤਿੰਨ ਦਿਨ ਬਾਅਦ ਮਰੀਜ਼ ਦੀ ਹਾਲਤ ਹੁਣ ਠੀਕ ਹੈ। ਇੱਕ ਰਿਲੀਜ਼ ਮੁਤਾਬਿਕ ਡੇਵਿਡ ਬੇਨੇਟ ਦਿਲ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਮੌਜੂਦਾ ਵਿਕਲਪਾਂ ਵਿੱਚੋਂ ਸੂਰ ਦੇ ਦਿਲ ਦਾ ‘ਇਕਮਾਤਰ ਵਿਕਲਪ’ ਸੀ।
ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ ਬੇਨੇਟ ਦੇ ਮੈਡੀਕਲ ਰਿਕਾਰਡ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਰਵਾਇਤੀ ਹਾਰਟ ਟ੍ਰਾਂਸਪਲਾਂਟ ਜਾਂ ਆਰਟੀਫਿਸ਼ੀਅਲ ਹਾਰਟ ਪੰਪ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਸਰਜਰੀ ਤੋਂ ਪਹਿਲਾਂ, ਬੇਨੇਟ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਸਨ ਦੀ ਇੱਕ ਰੀਲੀਜ਼ ਵਿੱਚ ਕਿਹਾ, ‘ਸਥਿਤੀ ਅਜਿਹੀ ਸੀ ਕਿ ਜਾਂ ਤਾਂ ਮੈਂ ਮਰ ਜਾਵਾਂ ਜਾਂ ਇਸ ਨੂੰ ਟ੍ਰਾਂਸਪਲਾਂਟ ਕੀਤਾ ਜਾਣਾ ਚਾਹੀਦਾ ਹੈ। ਮੈਂ ਜੀਣਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਇੱਕ ਤੀਰ ਵਾਂਗ ਹੈ, ਪਰ ਇਹ ਮੇਰੀ ਆਖਰੀ ਪਸੰਦ ਹੈ।” ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 31 ਦਸੰਬਰ ਨੂੰ ਸਰਜਰੀ ਲਈ ਐਮਰਜੈਂਸੀ ਮਨਜ਼ੂਰੀ ਦਿੱਤੀ ਸੀ। ਉਸ ਸੂਰ ‘ਚੋਂ ਤਿੰਨ ਅਜਿਹੇ ਜੀਨ ਕੱਢੇ ਗਏ ਸਨ, ਜਿਸ ਕਾਰਨ ਮਨੁੱਖੀ ਇਮਿਊਨ ਸਿਸਟਮ ਸੂਰ ਦੇ ਅੰਗਾਂ ਨੂੰ ਸਵੀਕਾਰ ਨਹੀਂ ਕਰਦਾ।
ਸੂਰ ਦੇ ਦਿਲ ਦੇ ਟਿਸ਼ੂ ਦੇ ਵਿਕਾਸ ਨੂੰ ਰੋਕਣ ਲਈ ਇੱਕ ਜੀਨ ਕੱਢਿਆ ਗਿਆ ਸੀ। ਇਸ ਤੋਂ ਇਲਾਵਾ ਇਸ ਵਿੱਚ ਛੇ ਜੀਨ ਪਾਏ ਗਏ ਸਨ। ਡਾਕਟਰ ਹੁਣ ਇਹ ਦੇਖਣ ਲਈ ਕਈ ਦਿਨਾਂ ਤੋਂ ਹਫ਼ਤਿਆਂ ਤੱਕ ਬੈਨੇਟ ਦੀ ਨਿਗਰਾਨੀ ਕਰਨਗੇ ਕਿ ਟ੍ਰਾਂਸਪਲਾਂਟ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਉਸ ਦੀ ਇਮਿਊਨ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਅਤੇ ਹੋਰ ਪੇਚੀਦਗੀਆਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਸਰਜਨ ਡਾ. ਬਾਰਟਲੇ ਪੀ. ਗ੍ਰਿਫਿਥ ਨੇ ਇੱਕ ਬਿਆਨ ਵਿੱਚ ਕਿਹਾ, ‘ਇੱਕ ਮਨੁੱਖੀ ਦਿਲ ਦਾਨੀ ਟ੍ਰਾਂਸਪਲਾਂਟ ਲਈ ਉਪਲਬਧ ਨਹੀਂ ਸੀ। ਅਸੀਂ ਸਾਵਧਾਨੀ ਨਾਲ ਅੱਗੇ ਵੱਧ ਰਹੇ ਹਾਂ, ਪਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਦੁਨੀਆ ਦੀ ਇਹ ਪਹਿਲੀ ਸਰਜਰੀ ਭਵਿੱਖ ਵਿੱਚ ਮਰੀਜ਼ਾਂ ਲਈ ਇੱਕ ਮਹੱਤਵਪੂਰਨ ਅਤੇ ਨਵਾਂ ਵਿਕਲਪ ਪ੍ਰਦਾਨ ਕਰੇਗੀ।