ਅਮਰੀਕਾ ਦੀ ਪਾਬੰਦੀ ਦਾ ਡੰਡਾ ਬੁੱਧਵਾਰ ਨੂੰ 15 ਦੇਸ਼ਾਂ ‘ਤੇ ਚੱਲਿਆ ਹੈ। ਅਮਰੀਕਾ ਨੇ ਇਨ੍ਹਾਂ ਦੇਸ਼ਾਂ ਦੀਆਂ 398 ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਰੂਸ-ਯੂਕਰੇਨ ਯੁੱਧ ਦੌਰਾਨ ਰੂਸ ਦੀ ਮਦਦ ਕੀਤੀ ਸੀ। ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕੰਪਨੀਆਂ ਵਿੱਚ ਭਾਰਤ, ਰੂਸ ਅਤੇ ਚੀਨ ਦੀਆਂ ਕੰਪਨੀਆਂ ਸ਼ਾਮਿਲ ਹਨ। ਅਮਰੀਕੀ ਪੱਖ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ 398 ਕੰਪਨੀਆਂ ਨੇ ਯੂਕਰੇਨ ਨਾਲ ਜੰਗ ਵਿੱਚ ਉਲਝੇ ਰੂਸ ਨੂੰ ਅਜਿਹੇ ਉਤਪਾਦ ਅਤੇ ਸੇਵਾਵਾਂ ਮੁਹੱਈਆ ਕਰਵਾਈਆਂ, ਜਿਸ ਨਾਲ ਉਸ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਮਦਦ ਮਿਲੀ। ਅਮਰੀਕਾ ਦੇ ਵਿੱਤ ਅਤੇ ਵਿਦੇਸ਼ ਵਿਭਾਗਾਂ ਨੇ ਇਸ ਮਾਮਲੇ ‘ਚ ਸਾਂਝੀ ਕਾਰਵਾਈ ਕੀਤੀ ਅਤੇ ਇਨ੍ਹਾਂ ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ।