ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਦੋ ਅਤਿ ਆਧੁਨਿਕ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਏ ਹਨ। ਇਹ ਹੈਲੀਕਾਪਟਰ ਕੈਂਟਕੀ ਵਿੱਚ ਉਡਾਣ ਭਰ ਰਹੇ ਸਨ, ਜਿਸ ਦੌਰਾਨ ਟੱਕਰ ਹੋਣ ਕਾਰਨ ਇਨ੍ਹਾਂ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਜਾਨ ਚਲੀ ਗਈ ਹੈ। ਅਮਰੀਕੀ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲੈਕ ਹਾਕ ਇੱਕ ਫਰੰਟ ਲਾਈਨ ਯੂਟੀਲਿਟੀ ਹੈਲੀਕਾਪਟਰ ਹੈ, ਜਿਸ ਨੂੰ ਅਮਰੀਕਾ ਨੇ ਵੀਅਤਨਾਮ ਯੁੱਧ ਦੌਰਾਨ ਸਿੱਖੇ ਸਬਕ ਤੋਂ ਬਾਅਦ ਤਿਆਰ ਕੀਤਾ ਸੀ। ਅਮਰੀਕਾ ਦੇ ਕਈ ਮਿੱਤਰ ਦੇਸ਼ਾਂ ਦੇ ਵਿਸ਼ੇਸ਼ ਬਲ ਦੁਨੀਆ ਭਰ ਵਿੱਚ ਅਜਿਹੇ ਹੈਲੀਕਾਪਟਰਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਹੈਲੀਕਾਪਟਰਾਂ ਨੂੰ ਵਿਸ਼ੇਸ਼ ਮਿਸ਼ਨਾਂ ਨੂੰ ਅੰਜਾਮ ਦੇਣ ਲਈ ਕਾਰਗਰ ਮੰਨਿਆ ਗਿਆ ਹੈ, ਕਿਉਂਕਿ ਇਨ੍ਹਾਂ ਦੀ ਰਫ਼ਤਾਰ ਜ਼ਿਆਦਾ ਹੈ ਅਤੇ ਇਨ੍ਹਾਂ ਵਿੱਚ ਤਕਨੀਕੀ ਚੀਜ਼ਾਂ ਵੀ ਜ਼ਿਆਦਾ ਹਨ।
