ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ, ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇੱਥੇ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਦੇ ਲਗਭਗ ਸਾਰੇ ਸਰਵੇਖਣ ਦੋਵੇਂ ਨੇਤਾਵਾਂ ਨੂੰ ਬਰਾਬਰੀ ‘ਤੇ ਦਿਖਾ ਰਹੇ ਹਨ। ਅਮਰੀਕਾ ਦੇ 50 ਰਾਜਾਂ ਵਿੱਚ 16 ਕਰੋੜ ਵੋਟਰ ਹਨ ਜੋ ਆਪਣੀ ਵੋਟ ਪਾਉਣਗੇ। ਭਾਰਤੀ ਸਮੇਂ ਮੁਤਾਬਿਕ ਪੂਰਬੀ ਅਮਰੀਕਾ ਵਿੱਚ ਭਲਕੇ ਸਵੇਰੇ 9:30 ਵਜੇ ਵੋਟਿੰਗ ਹੋਵੇਗੀ। ਉਸ ਤੋਂ ਬਾਅਦ ਨਵੇਂ ਰਾਸ਼ਟਰਪਤੀ ਦਾ ਐਲਾਨ ਕੀਤਾ ਜਾਵੇਗਾ। ਹਾਲਾਂਕਿ, ਨਵੇਂ ਰਾਸ਼ਟਰਪਤੀ ਵੱਲੋਂ ਜਨਵਰੀ ਵਿੱਚ ਅਹੁਦਾ ਸੰਭਾਲਿਆ ਜਾਵੇਗਾ।