ਵਨਡੇ ਵਿਸ਼ਵ ਕੱਪ 2023 ਦਾ 12ਵਾਂ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ ਹੈ। ਇਸ ਮੈਚ ਨੂੰ ਦੇਖਣ ਲਈ ਮਸ਼ਹੂਰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਸਟੇਡੀਅਮ ਪਹੁੰਚੀ ਸੀ। ਉਸ ਨੇ ਭਾਰਤ-ਪਾਕਿ ਮੈਚ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਹੈ। ਸਟੇਡੀਅਮ ‘ਚ ਉਰਵਸ਼ੀ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀ ਯਾਦ ਆ ਗਈ।
ਉਰਵਸ਼ੀ ਨੂੰ ਮੈਦਾਨ ‘ਚ ਦੇਖ ਕੇ ਪ੍ਰਸ਼ੰਸਕਾਂ ਨੇ ਕਾਫੀ ਦਿਲਚਸਪ ਪ੍ਰਤੀਕਿਰਿਆਵਾਂ ਦਿੱਤੀਆਂ। ਉਰਵਸ਼ੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਰਵਸ਼ੀ ਰੌਤੇਲਾ ਦੀ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ, ”ਵਾਪਸ ਆ ਜਾਓ, ਨਸੀਮ ਅਤੇ ਰਿਸ਼ਭ ਦੋਵੇਂ ਨਹੀਂ ਆਏ। ਇਕ ਹੋਰ ਯੂਜ਼ਰ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਅੱਜ ਦੇ ਮੈਚ ਵਿਚ ਰਿਸ਼ਭ ਪੰਤ ਅਤੇ ਨਸੀਮ ਸ਼ਾਹ ਵੀ ਨਹੀਂ ਹਨ ਤਾਂ ਉਹ ਇੱਥੇ ਕਿਉਂ ਆਏ ਹਨ? ਇਕ ਹੋਰ ਯੂਜ਼ਰ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ”ਨਸੀਮ ਅਤੇ ਸ਼ਾਹ ਨਹੀਂ ਆਏ।”
https://www.instagram.com/reel/CyYExVPoZw0/?utm_source=ig_web_copy_link
]