ਉਰਵਸ਼ੀ ਰੌਤੇਲਾ ਆਏ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸੀ ਅਤੇ ਇਸ ਮੈਚ ਨੂੰ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹੁੰਚੀਆਂ ਸਨ। ਉਰਵਸ਼ੀ ਰੌਤੇਲਾ ਵੀ ਇਸ ਦਿਲਚਸਪ ਮੈਚ ਦਾ ਆਨੰਦ ਲੈਣ ਲਈ ਅਹਿਮਦਾਬਾਦ ਗਈ ਸੀ। ਪਰ ਇਸ ਦੌਰਾਨ ਅਦਾਕਾਰਾ ਦਾ ਨੁਕਸਾਨ ਹੋ ਗਿਆ। ਮੈਚ ਦੌਰਾਨ ਉਰਵਸ਼ੀ ਦਾ ਅਸਲੀ 24 ਕੈਰੇਟ ਸੋਨੇ ਦਾ ਆਈਫੋਨ ਗੁਆਚ ਗਿਆ ਸੀ। ਅਦਾਕਾਰਾ ਨੇ ਹੁਣ ਇੱਕ ਟਵੀਟ ਕਰਕੇ ਮੈਚ ਦੇਖਣ ਗਏ ਲੋਕਾਂ ਤੋਂ ਮਦਦ ਮੰਗੀ ਹੈ। ਉਰਵਸ਼ੀ ਨੇ ਆਪਣੇ ਟਵੀਟ ‘ਚ ਦੱਸਿਆ ਕਿ ਉਸ ਦੇ ਫੋਨ ‘ਚ ਅਸਲੀ 24 ਕੈਰੇਟ ਸੋਨਾ ਸੀ।
ਉਰਵਸ਼ੀ ਰੌਤੇਲਾ ਨੇ ਆਪਣੇ ਟਵੀਟ ‘ਚ ਲਿਖਿਆ, “ਮੇਰਾ 24 ਕੈਰੇਟ ਦਾ ਅਸਲੀ ਸੋਨੇ ਦਾ ਆਈਫੋਨ ਨਰਿੰਦਰ ਮੋਦੀ ਸਟੇਡੀਅਮ ‘ਚ ਗੁਆਚ ਗਿਆ ਹੈ। ਜੇਕਰ ਕਿਸੇ ਨੂੰ ਇਹ ਲੱਭੇ ਤਾਂ ਕਿਰਪਾ ਕਰਕੇ ਮਦਦ ਕਰੋ। ਜਿੰਨੀ ਜਲਦੀ ਹੋ ਸਕੇ ਮੇਰੇ ਨਾਲ ਸੰਪਰਕ ਕਰੋ। ਉਨ੍ਹਾਂ ਨੂੰ ਟੈਗ ਕਰੋ ਜੋ ਮੇਰੀ ਮਦਦ ਕਰ ਸਕਦੇ ਹਨ।” ਜਦਕਿ ਕੁੱਝ ਪ੍ਰਸ਼ੰਸਕ ਇਸ ਟਵੀਟ ‘ਤੇ ਉਰਵਸ਼ੀ ਨਾਲ ਹਮਦਰਦੀ ਜਤਾਉਂਦੇ ਹੋਏ ਕਈਆਂ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।ਟਵੀਟ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਚੋਰ ਨੇ ਤੁਹਾਡੀ ਸਰਚ ਹਿਸਟਰੀ ਲੀਕ ਕਰ ਦਿੱਤੀ ਹੈ।’
ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਭੈਣ ਧਿਆਨ ਖਿੱਚਣ ਲਈ ਕੁਝ ਵੀ ਲਿਖਦੀ ਹੈ’। ਇਕ ਹੋਰ ਨੇ ਲਿਖਿਆ, ‘ਮੈਨੂੰ ਇਹ ਅੱਜ ਸਵੇਰੇ ਸਟੇਡੀਅਮ ਦੀ ਸਫ਼ਾਈ ਕਰਦੇ ਹੋਏ ਮਿਲਿਆ’। ਇਕ ਹੋਰ ਯੂਜ਼ਰ ਨੇ ਲਿਖਿਆ, ‘ਨਸੀਮ ਸ਼ਾਹ ਤਾਂ ਆਇਆ ਨਹੀਂ ਸੀ, ਫਿਰ ਤੇਰਾ ਧਿਆਨ ਕਿੱਥੇ ਸੀ’। ਇਸ ਤਰ੍ਹਾਂ ਉਰਵਸ਼ੀ ਦੇ ਇਸ ਟਵੀਟ ‘ਤੇ ਕਈ ਮਜ਼ਾਕੀਆ ਪ੍ਰਤੀਕਿਰਿਆਵਾਂ ਆਈਆਂ ਹਨ।