ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਮਸ਼ਹੂਰ ਹੋਣ ਲਈ ਕਿਸੇ ਫਿਲਮ ਇੰਡਸਟਰੀ ਨਾਲ ਜੁੜਨ ਦੀ ਲੋੜ ਨਹੀਂ ਹੈ। ਅੱਜ ਦੇ ਯੁੱਗ ਵਿੱਚ ਇੱਕ ਵਿਅਕਤੀ ਸਿਰਫ਼ ਇੱਕ ਵੀਡੀਓ ਜਾਂ ਰੀਲ ਨਾਲ ਰਾਤੋ-ਰਾਤ ਮਸ਼ਹੂਰ ਹੋ ਜਾਂਦਾ ਹੈ। ਉੱਥੇ ਹੀ ਆਪਣੀ ਅਜੀਬ ਡਰੈਸਿੰਗ ਸੈਂਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਉਰਫੀ ਜਾਵੇਦ ਹੁਣ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੀ ਹੈ। ਉਹ ਆਪਣੇ ਡੈਬਿਊ ਲਈ ਤਿਆਰ ਹੈ। ਅਭਿਨੇਤਰੀ 14 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ਲਵ ਸੈਕਸ ਔਰ ਧੋਖਾ ਦੇ ਸੀਕਵਲ ਵਿੱਚ ਨਜ਼ਰ ਆਵੇਗੀ। ਫਿਲਮ ਦੇ ਬਾਰੇ ‘ਚ ਜਾਣਕਾਰੀ ਸਾਹਮਣੇ ਆਈ ਹੈ। ਇਸ ਫਿਲਮ ਨੂੰ ਏਕਤਾ ਕਪੂਰ ਪ੍ਰੋਡਿਊਸ ਕਰ ਰਹੀ ਹੈ।
