Upper North Island ‘ਤੇ ਸ਼ਨੀਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੀ ਖ਼ਬਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਦੀ ਤੀਬਰਤਾ 4.1 ਰਹੀ ਹੈ। ਜੀਓਨੈੱਟ ਨੇ ਕਿਹਾ ਕਿ ਭੂਚਾਲ, ਜਿਸਦਾ ਕੇਂਦਰ ਕਾਵਹੀਆ ਤੋਂ 40 ਕਿਲੋਮੀਟਰ ਪੱਛਮ ਵਿੱਚ ਸੀ, 5 ਕਿਲੋਮੀਟਰ ਦੀ ਦੂਰੀ ‘ਤੇ ਸੀ। ਟੇ ਅਕਾਊ ਰੇਸਿੰਗ ਕਲੱਬ ਨੇ ਐਕਸ ‘ਤੇ ਪੋਸਟ ਸਾਂਝੀ ਕਰ ਝਟਕੇ ਮਹਿਸੂਸ ਕਰਨ ਦੀ ਗੱਲ ਆਖੀ ਹੈ।
ਭੂਚਾਲ ਦੁਪਹਿਰ 1:30 ਵਜੇ ਤੋਂ ਪਹਿਲਾਂ ਆਇਆ ਸੀ, ਜਿਓਨੇਟ ਦੇ ਰਿਪੋਰਟਿੰਗ ਨਕਸ਼ੇ ਦੇ ਅਨੁਸਾਰ, ਉੱਤਰ ਵਿੱਚ ਆਕਲੈਂਡ ਤੱਕ ਅਤੇ ਦੂਰ ਦੱਖਣ ਵਿੱਚ ਵਾਂਗਾਨੁਈ ਤੱਕ ਝਟਕੇ ਮਹਿਸੂਸ ਕੀਤੇ ਗਏ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।