ਨਿਊਜ਼ੀਲੈਂਡ ਦੇ ਇਸ ਵੇਲੇ ਗੈਰ-ਲਾਇਸੈਂਸੀ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਭਰਮਾਰ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਹੁਣ ਆਕਲੈਂਡ ਦਾ ਇੱਕ ਅਜਿਹਾ ਈ ਜਾਅਲੀ ਇਮੀਗ੍ਰੇਸ਼ਨ ਸਲਾਹਕਾਰ ਵੀ ਕਸੂਤਾ ਫਸਿਆ ਹੈ। ਜਿਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਰੋਮਨੀ ਲਾਵੀਆ ਨਾਮ ਦੇ ਗੈਰ-ਲਾਇਸੈਂਸੀ ਇਮੀਗ੍ਰੇਸ਼ਨ ਸਲਾਹਕਾਰ ਨੂੰ ਲੋਕਾਂ ਨੂੰ ਬੇਵਕੂਫ ਬਣਾ ਉਨ੍ਹਾਂ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਤੋਂ ਮੋਟੇ ਪੈਸੇ ਕਮਾਉਣ ਦੇ ਮਾਮਲੇ ‘ਚ 2 ਸਾਲ 9 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਰੋਮਨੀ ਦੇ ਬਹੁਤੇ ਗ੍ਰਾਹਕ ਸਮੋਅਨ ਮੂਲ ਦੇ ਸਨ। ਇਸ ਸਲਾਹਕਾਰ ਦੀ ਗਲਤ ਸਲਾਹ ਕਾਰਨ ਕਈ ਗ੍ਰਾਹਕਾਂ ਨੂੰ ਤਾਂ ਡਿਪੋਰਟੇਸ਼ਨ ਤੱਕ ਦਾ ਸਾਹਮਣਾ ਕਰਨਾ ਪਿਆ ਹੈ।
![Unlicensed immigration advisor jailed](https://www.sadeaalaradio.co.nz/wp-content/uploads/2024/10/WhatsApp-Image-2024-10-14-at-12.09.41-AM-950x534.jpeg)