ਨਿਊਜ਼ੀਲੈਂਡ ‘ਚ ਵਾਸੀਆਂ ਲਈ ਇਲੈਕਟ੍ਰਿਕਲਜ਼ ਵਰਕਰ ਰਜਿਸਟ੍ਰੇਸ਼ਨ ਬੋਰਡ ਦੇ ਅਧਿਕਾਰੀਆਂ ਵੱਲੋਂ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ ਇਹ ਹੈ ਕਿ ਜੇਕਰ ਤੁਸੀਂ ਆਪਣੇ ਘਰ ਬਿਜਲੀ ਮਕੈਨਿਕ ਤੋਂ ਕੋਈ ਕੰਮ ਕਰਵਾਉਂਦੇ ਹੋ ਤਾਂ ਇਸ ਗੱਲ ਨੂੰ ਧਿਆਨ ‘ਚ ਰੱਖੋ ਕਿ ਉਹ ਮਕੈਨਿਕ ਲਾਇਸੈਂਸ ਵਾਲਾ ਹੋਵੇ। ਕਿਉਂਕ ਹੁਣ ਤੱਕ ਦੇਸ਼ ਭਰ ‘ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਬਿਨਾਂ ਲਾਇਸੈਂਸ ਵਾਲੇ ਮਕੈਨਿਕ ਤੋਂ ਕਰਵਾਏ ਕੰਮ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਉੱਥੇ ਹੀ ਕਈ ਘਰਾਂ ‘ਚ ਤਾਂ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਕਿਉਂਕ ਉਨ੍ਹਾਂ ਨੇ ਕੰਮ ਦੌਰਾਨ ਲਾਪਰਵਾਹੀ ਕੀਤੀ ਸੀ। ਅਜਿਹੇ ਮਾਮਲਿਆਂ ‘ਚ ਬਿਨਾਂ ਲਾਇਸੈਂਸ ਵਾਲੇ ਕਈ ਮਕੈਨਿਕਾਂ ਨੂੰ ਮੋਟੇ ਜ਼ੁਰਮਾਨੇ ਵੀ ਹੋ ਚੁੱਕੇ ਹਨ।