ਸੋਮਵਾਰ ਨੂੰ ਲੀਬੀਆ ਦੇ ਤੱਟ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਏ ਹੈ। ਜਾਣਕਰੀ ਦੇ ਅਨੁਸਾਰ ਅਫਰੀਕੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਸੋਮਵਾਰ ਨੂੰ ਲੀਬੀਆ ਦੇ ਤੱਟ ਨੇੜੇ ਪਲਟ ਗਈ ਅਤੇ ਇਸ ਹਾਦਸੇ ਦੌਰਾਨ ਘੱਟੋ-ਘੱਟ 57 ਲੋਕਾਂ ਦੀ ਮੌਤ ਹੋਣ ਦਾ ਖਦਸਾ ਜਤਾਇਆ ਜਾਂ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਬੁਲਾਰੇ ਸਫ਼ਾ ਮਸੇਹਲੀ ਨੇ ਕਿਹਾ ਕਿ ਕਿਸ਼ਤੀ ਐਤਵਾਰ ਨੂੰ ਪੱਛਮੀ ਤੱਟਵਰਤੀ ਸ਼ਹਿਰ ਖਮਸ ਤੋਂ ਰਵਾਨਾ ਹੋਈ ਸੀ। ਇੱਕ ਨਿਊਜ਼ ਏਜੇਂਸੀ ਅਨੁਸਾਰ ਸਫ਼ਾ ਮਸੇਹਲੀ ਨੇ ਕਿਹਾ ਕਿ ਇਸ ਕਿਸ਼ਤੀ ਵਿੱਚ ਔਰਤਾਂ ਅਤੇ ਬੱਚਿਆਂ ਸਣੇ ਘੱਟੋ-ਘੱਟ 75 ਲੋਕ ਸਵਾਰ ਸਨ ।
ਉਨ੍ਹਾਂ ਜਾਣਕਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਤੀ ਵਿੱਚ ਸਵਾਰ ਲੋਕਾਂ ਵਿੱਚ 20 ਔਰਤਾਂ ਅਤੇ ਦੋ ਬੱਚੇ ਸ਼ਾਮਿਲ ਸਨ। ਹਾਦਸੇ ਤੋਂ ਬਾਅਦ ਮਛੇਰਿਆਂ ਨੇ 18 ਲੋਕਾਂ ਨੂੰ ਬਚਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬਚੇ 18 ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਕਿਸ਼ਤੀ ਦਾ ਇੰਜਣ ਖਰਾਬ ਹੋਣ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਦਾ ਇੰਜਣ ਖਰਾਬ ਹੋਣ ਕਾਰਨ ਕਿਸ਼ਤੀ ਰਸਤੇ ਵਿੱਚ ਹੀ ਰੁੱਕ ਗਈ ਤੇ ਅਤੇ ਖਰਾਬ ਮੌਸਮ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ ।