ਸਟੈਟਸ ਨਿਊਜ਼ੀਲੈਂਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਬੇਰੁਜ਼ਗਾਰੀ ਦਰ ਵੱਧਦੀ ਜਾ ਰਹੀ ਹੈ। ਇਹ ਦਰ ਦਸੰਬਰ 2024 ਦੀ ਤਿਮਾਹੀ ‘ਚ 5.1% ਤੱਕ ਪਹੁੰਚ ਗਈ ਹੈ ਜੋ ਕਿ 2020 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਪਹਿਲਾਂ ਇਹ ਸਤੰਬਰ 2024 ਦੀ ਤਿਮਾਹੀ ਵਿੱਚ 4.8% ਸੀ। ਸਟੈਟਸ ਨਿਊਜ਼ੀਲੈਂਡ ਲੇਬਰ ਮਾਰਕੀਟ ਦੇ ਬੁਲਾਰੇ ਡੇਬ ਬਰੂਨਿੰਗ ਨੇ ਕਿਹਾ ਕਿ 2022 ਦੇ ਅਖੀਰ ਤੋਂ ਬੇਰੁਜ਼ਗਾਰੀ ਵੱਧ ਰਹੀ ਹੈ। ਮਾਹਿਰਾਂ ਅਨੁਸਾਰ ਇਸ ਕਾਰਨ ਕਾਰੋਬਾਰਾਂ ‘ਚ ਮੰਦੀ, ਨਵੀਆਂ ਨੌਕਰੀਆਂ ‘ਚ ਕਮੀ ਆਈ ਹੈ। ਇੱਕ ਅੰਦਾਜ਼ੇ ਅਨੁਸਾਰ ਪਿਛਲੇ ਸਾਲ ਅਰਥਵਿਵਸਥਾ ‘ਚ 30,000 ਨੌਕਰੀਆਂ ਘੱਟ ਗਈਆਂ ਹਨ।