ਦੁਨੀਆ ਭਰ ਦੇ ਦੇਸ਼ ਮੌਜੂਦਾ ਸਮੇਂ ‘ਚ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੌਰਾਨ ਨਿਊਜ਼ੀਲੈਂਡ ‘ਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਨਿਊਜ਼ੀਲੈਂਡ ਦੀ ਬੇਰੋਜ਼ਗਾਰੀ ਦਰ ਜੂਨ 2023 ਦੀ ਤਿਮਾਹੀ ਵਿੱਚ ਵੱਧ ਕੇ 3.6% ਹੋ ਗਈ ਹੈ, ਇਹ ਅੰਕੜੇ ਸਟੈਟਸ NZ ਵੱਲੋਂ ਸਾਂਝੇ ਕੀਤੇ ਗਏ ਹਨ। ਜਦਕਿ ਪਿਛਲੀ ਤਿਮਾਹੀ ਦੀ ਦਰ 3.4% ਸੀ। underutilisation ਦੀ ਦਰ 9.1% ਤੋਂ ਵੱਧ ਕੇ 9.8% ਹੋ ਗਈ – ਘੱਟ-ਰੁਜ਼ਗਾਰ ਪਾਰਟ-ਟਾਈਮਰਾਂ ਵਿੱਚ ਵਾਧੇ ਦੁਆਰਾ ਵਧਾਇਆ ਗਿਆ ਜੋ ਵਧੇਰੇ ਘੰਟੇ ਕੰਮ ਕਰਨ ਲਈ ਚਾਹੁੰਦੇ ਸਨ ਅਤੇ ਉਪਲਬਧ ਸਨ।
ਬੇਰੁਜ਼ਗਾਰ ਦਾ ਅਰਥ : ਜਦੋਂ ਕਿਸੇ ਦੇਸ ਵਿੱਚ ਕੰਮ ਕਰਨ ਦੀ ਸਮਰੱਥਾ ਰੱਖਣ ਵਾਲੇ ਵਿਅਕਤੀਆਂ ਨੂੰ ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰ ਕਿਹਾ ਜਾਂਦਾ ਹੈ। ਅੱਜ ਲੱਖਾਂ ਨੌਜਵਾਨ ਕੰਮ ਲਈ ਧੱਕੇ ਖਾਂਦੇ ਫਿਰਦੇ ਹਨ। ਲਿਆਕਤ ਵਾਲੇ ਵਿਅਕਤੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।