ਯੂਕਰੇਨ ‘ਤੇ ਰੂਸ ਦਾ ਫੌਜੀ ਹਮਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਯੂਕਰੇਨ ‘ਚ ਭਾਰੀ ਤਬਾਹੀ ਹੋਈ ਹੈ। ਇਸ ਦੌਰਾਨ ਸਥਿਤੀ ਨੂੰ ਦੇਖਦੇ ਹੋਏ ਨਾਟੋ (NATO ) ਵੀ ਰੂਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਨਾਟੋ ਦੇ 30 ਮੈਂਬਰ ਦੇਸ਼ ਰੂਸ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਾਟੋ ਆਰਟੀਕਲ-4 ਦੀ ਵਰਤੋਂ ਰੂਸ ਖਿਲਾਫ ਕਰੇਗਾ। ਦਰਅਸਲ ਰੂਸੀ ਰਾਸ਼ਟਰਪਤੀ ਪੁਤਿਨ ਵੱਲੋਂ ਯੂਕਰੇਨ ‘ਤੇ ਜੰਗ ਦੇ ਐਲਾਨ ਤੋਂ ਬਾਅਦ ਹਮਲਿਆਂ ਦਾ ਦੌਰ ਜਾਰੀ ਹੈ।
ਰੂਸ ਨੇ ਇੱਕੋ ਸਮੇਂ ਯੂਕਰੇਨ ਦੇ 11 ਸ਼ਹਿਰਾਂ ‘ਤੇ ਹਮਲਾ ਕਰਕੇ ਉਥੇ ਫ਼ੌਜੀ ਠਿਕਾਣਿਆਂ ‘ਤੇ ਭਾਰੀ ਤਬਾਹੀ ਮਚਾਈ ਹੈ। ਅਜਿਹੇ ‘ਚ ਨਾਟੋ ਨੇ ਹਮਲੇ ਦੇ ਮੱਦੇਨਜ਼ਰ ਹੰਗਾਮੀ ਬੈਠਕ ਬੁਲਾਈ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਤਹਿਤ ਨਾਟੋ ਰੂਸ ਦੇ ਖਿਲਾਫ ਜਵਾਬੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ।