[gtranslate]

ਨਿਊਜ਼ੀਲੈਂਡ ਇਮਪਲਾਇਮੈਂਟ ਕੋਰਟ ਨੇ ਊਬਰ ਡਰਾਈਵਰਾਂ ਦੇ ਹੱਕ ‘ਚ ਸੁਣਾਇਆ ਵੱਡਾ ਫੈਸਲਾ, Uber ਦੀ ਆਹ ਅਪੀਲ ਕੀਤੀ ਰੱਦ !

Uber loses appeal against ruling drivers

ਨਿਊਜ਼ੀਲੈਂਡ ਇਮਪਲਾਇਮੈਂਟ ਕੋਰਟ ਦੇ ਵੱਲੋਂ ਡਰਾਈਵਰਾਂ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਊਬਰ ਡਰਾਈਵਰਾਂ ਨੂੰ ਇੱਕ ਕਾਂਟਰੇਕਟਰ ਨਹੀਂ ਬਲਕਿ ਇੱਕ ਕਰਮਚਾਰੀ ਵਾਲੇ ਸਾਰੇ ਹੱਕ ਦਿੱਤੇ ਜਾਣ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਦੱਸ ਦੇਈਏ ਅਦਾਲਤ ਨੇ 2022 ਦੇ ਵਿੱਚ ਇਹ ਫੈਸਲਾ ਸੁਣਾਇਆ ਸੀ ਪਰ ਜੂਨ 2023 ਵਿੱਚ ਅਦਾਲਤ ਵਿੱਚ ਫੈਸਲੇ ਖਿਲਾਫ ਪਟੀਸ਼ਨ ਪਾਈ ਗਈ ਸੀ ਜੋ ਹੁਣ ਖਾਰਜ ਹੋ ਗਈ ਹੈ। ਇਸ ਫੈਸਲੇ ਕਾਰਨ ਡਰਾਈਵਰਾਂ ਨੂੰ ਇੱਕ ਕਰਮਚਾਰੀ ਵਾਲੇ ਸਾਰੇ ਹੱਕ ਜਿਵੇਂ ਕਿ ਲੀਵ ਐਨਟਾਈਟਲਮੈਂਟ, ਮਿਨੀਮਮ ਵੇਜ਼, ਹੋਲੀਡੇਅ ਪੇਅ ਮਿਲਣਗੇ।

Leave a Reply

Your email address will not be published. Required fields are marked *