ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਾਸੀਆਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਉਬਰ ਨੇ ਦੋਵਾਂ ਦੇਸ਼ਾਂ ‘ਚ ਉਬਰ ਕੇਅਰਗੀਵਰ ਨਾਮ ਦੀ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਹੈ। ਰਿਪੋਰਟਾਂ ਅਨੁਸਾਰ ਇਸ ਸੇਵਾ ਤਹਿਤ ਉਬਰ ਹਜ਼ਾਰਾਂ ਕੇਅਰਗੀਵਰ ਤੇ ਉਨ੍ਹਾਂ ਲੋੜਵੰਦ ਗ੍ਰਾਹਕਾਂ ਨੂੰ ਪਹਿਲ ਦੇ ਆਧਾਰ ‘ਤੇ ਸੇਵਾ ਮੁੱਹਈਆ ਕਰਵਾਏਗੀ, ਜੋ ਸਿਹਤ ਖੇਤਰ ਨਾਲ ਸਬੰਧਿਤ ਹਨ ਜਾਂ ਸਿਹਤ ਸੁਵਿਧਾ ਲੈਣ ਲਈ ਹਸਪਤਾਲ ਆਦਿ ਜਾਣਾ ਚਾਹੁੰਦੇ ਹੋਣਗੇ। ਉਬਰ ਦਾ ਮੰਨਣਾ ਹੈ ਕਿ ਇਸ ਪਹਿਲ ਕਦਮੀ ਨਾਲ ਇਨ੍ਹਾਂ ਵਿਸ਼ੇਸ਼ ਗ੍ਰਾਹਕਾਂ ਨੂੰ ਕਾਫੀ ਵੱਡੀ ਰਾਹਤ ਮਿਲੇਗੀ।