ਆਕਲੈਂਡ ‘ਚ ਆਮ ਲੋਕਾਂ ਲਈ ਚਿੰਤਾ ਦਾ ਸਬੱਬ ਬਣੇ ਇੱਕ ਵਿਅਕਤੀ ਦੀ ਤਸਵੀਰ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਦਰਅਸਲ ਘਰਾਂ ਬਾਹਰ ਖੜ੍ਹੀਆਂ ਗੱਡੀਆਂ ਦੇ ਟਾਇਰ ਪਾੜਨ ਵਾਲੇ ਵਿਅਕਤੀ ਦੀ ਤਸਵੀਰ ਕੈਮਰੇ ‘ਚ ਕੈਦ ਹੋਈ ਹੈ। ਅਹਿਮ ਗੱਲ ਹੈ ਕਿ ਪੁਲਿਸ ਦੇ ਵੱਲੋਂ ਇਸ ਨੂੰ ਜਾਰੀ ਕੀਤਾ ਗਿਆ ਹੈ, ਪੁਲਿਸ ਇਸ ਨੂੰ ਗੰਭੀਰ ਦਰਜੇ ਦਾ ਅਪਰਾਧ ਦੱਸ ਰਹੀ ਹੈ ਤੇ ਦੋਸ਼ੀ ਦੀ ਭਾਲ ਕਰ ਰਹੀ ਹੈ। ਇਸ ਵਿਅਕਤੀ ਨੇ ਅੱਜ ਕਰੀਬ 11 ਗੱਡੀਆਂ ਦੇ ਟਾਇਰਾਂ ਨੂੰ ਨੁਕਸਾਨਿਆ ਹੈ। ਇੱਕ ਰਿਪੋਰਟ ਅਨੁਸਾਰ ਬੀਤੇ ਦਿਨ ਵੀ ਇਸ ਵਿਅਕਤੀ ਦੇ ਵੱਲੋਂ ਓਰੀਵਾ ਉਪਨਗਰ ‘ਚ ਵੀ ਕਈ ਗੱਡੀਆਂ ਦੇ ਟਾਇਰ ਪਾੜੇ ਗਏ ਹਨ।
