ਸਿਡਨੀ ‘ਚ 2 ਭਾਰਤੀ ਮੂਲ ਦੀਆਂ 2 ਮਹਿਲਾਵਾਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਪਿਕਨਿਕ ਮਨਾਉਣ ਸਮੁੰਦਰ ਕਿਨਾਰੇ ਪਹੁੰਚੀਆਂ ਔਰਤਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਦਰਅਸਲ ਇੱਥੇ ਕੁਰਨੇਲ ਇਲਾਕੇ ਦੇ ਕੈਪ ਸੋਲੈਂਡਰ ਵਿਖੇ 2 ਭਾਰਤੀ ਮੂਲ ਦੀਆਂ ਮਹਿਲਾਵਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਅਨੁਸਾਰ ਇਹ ਮਹਿਲਾਵਾਂ ਸਮੁੰਦਰੀ ਤੱਟ ਨਜਦੀਕ ਚੱਟਾਨ ‘ਤੇ ਪਿਕਨਿਕ ਮਨਾਂ ਰਹੀਆਂ ਸੀ ਇੰਨੇ ਨੂੰ ਆਈ ਇੱਕ ਛੱਲ ਇੰਨਾਂ ਨੂੰ ਸਮੁੰਦਰ ਵੱਲ ਖਿੱਚਕੇ ਲੈ ਗਈ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਸ ਦੌਰਾਨ 1 ਨੇਪਾਲੀ ਮੂਲ ਦੀ ਮਹਿਲਾਂ ਚੰਗੀ ਕਿਸਮਤ ਸਦਕਾ ਬਚ ਗਈ। ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਦੌਰਾਨ ਇੰਨਾਂ ਮਹਿਲਾਵਾਂ ਦੇ ਨਾਲ ਇੰਨਾਂ ਦੇ ਪਰਵਾਰਿਕ ਮੈਂਬਰ ਵੀ ਮੌਜੂਦ ਸਨ।