ਪੁਲਿਸ ਵੱਲੋਂ ਸੋਮਵਾਰ ਸਵੇਰੇ ਵੈਲਿੰਗਟਨ ਖੇਤਰ ਵਿੱਚ ਹੋਈਆਂ ਦੋ ram-raids ਦੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਮੰਨਣਾ ਹੈ ਕਿ ਇਹ ਘਟਨਾਵਾਂ ਜੁੜੀਆਂ ਹੋਈਆਂ ਹਨ। ਲੁਟੇਰਿਆਂ ਨੇ ਪਹਿਲਾ ਸਵੇਰੇ 3.48 ਵਜੇ ਵਨਪੁ ਰੋਡ, ਲਾਇਲ ਬੇ ‘ਤੇ ਇੱਕ ਸੁਵਿਧਾ ਸਟੋਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਫਿਰ ਸਵੇਰੇ 4.06 ਵਜੇ ਮੇਨ ਰੋਡ, ਤਵਾ ‘ਤੇ ਇੱਕ ਸ਼ਰਾਬ ਦੀ ਦੁਕਾਨ ‘ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ, ਇੱਕ ਵਾਹਨ ਦੀ ਵਰਤੋਂ ਇਮਾਰਤ ਵਿੱਚ ਦਾਖਲ ਹੋਣ ਲਈ ਕੀਤੀ ਗਈ ਸੀ ਅਤੇ ਚੋਰੀ ਕੀਤੇ ਗਏ ਵਾਹਨਾਂ ਨਾਲ ਇੰਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਪੁਲਿਸ ਨੇ ਅੱਗੇ ਕਿਹਾ ਕਿ, “ਅੱਜ ਸਵੇਰੇ ਵਾਪਰੀਆਂ ਘਟਨਾਵਾਂ ਨਾਲ ਸਬੰਧਿਤ ਮੰਨੇ ਜਾਂਦੇ ਦੋ ਵਾਹਨ ਨਿਊਟਾਊਨ ਵਿੱਚ ਛੱਡੇ ਗਏ ਹਨ। ਇਹ ਮੰਨਿਆ ਜਾਂ ਰਿਹਾ ਹੈ ਕਿ ਘਟਨਾਵਾਂ ਜੁੜੀਆਂ ਹੋ ਸਕਦੀਆਂ ਹਨ ਅਤੇ ਪੁਲਿਸ ਕਿਸੇ ਵੀ ਵਿਅਕਤੀ ਤੋਂ ਸੁਣਨਾ ਚਾਹੇਗੀ ਜਿਸ ਨੇ ਚੋਰੀਆਂ ਨੂੰ ਦੇਖਿਆ ਹੈ, ਜਾਂ ਜਿਸਨੇ ਸਵੇਰੇ 3:45 ਵਜੇ ਦੇ ਆਸਪਾਸ ਲਾਇਲ ਬੇ ਵਿੱਚ ਓਨੇਪੂ ਰੋਡ ਦੇ ਨੇੜੇ ਇੱਕ ਸਿਲਵਰ ਮਾਜ਼ਦਾ ਅਟੇਂਜ਼ਾ ਸਟੇਸ਼ਨਵੈਗਨ ਜਾਂ ਇੱਕ ਸਲੇਟੀ ਟੋਯੋਟਾ ਐਕਵਾ ਦੇਖਿਆ ਸੀ, ਜਾਂ ਤਵਾ ਵਿੱਚ ਮੇਨ ਰੋਡ ਸਵੇਰੇ 4 ਵਜੇ ਦੇ ਕਰੀਬ।” ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ 105 ‘ਤੇ ਸੰਪਰਕ ਕਰ ਸਕਦਾ ਹੈ।