ਦਿਹਾਤੀ ਕੈਂਟਰਬਰੀ ਵਿੱਚ ਕੱਲ੍ਹ ਦੋ ਵਾਹਨਾਂ ਦੀ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਦੁਰਘਟਨਾ ਲਈ ਕਿਰਵੀ ਵਿਖੇ ਵਾਰਡਸ Rd, ਆਇਲਸਬਰੀ ਅਤੇ ਹਾਈਫੀਲਡ ਸੜਕਾਂ ਦੇ ਵਿਚਕਾਰ ਦੁਪਹਿਰ 1.20 ਵਜੇ ਬੁਲਾਇਆ ਗਿਆ ਸੀ। ਦੋਵਾਂ ਵਿਅਕਤੀਆਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਹ ਹਾਦਸਾ ਖੇਤਰ ਵਿੱਚ ਖਰਾਬ ਮੌਸਮ ਕਾਰਨ ਵਾਪਰਿਆ ਸੀ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਤੀਜੇ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਸੀ। ਸੀਰੀਅਸ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ ਸੀ ਅਤੇ ਕਰੈਸ਼ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਸੀ। ਹਾਲਾਂਕਿ ਕੱਲ੍ਹ ਸੀਨ ਸਾਫ਼ ਹੋਣ ਤੋਂ ਬਾਅਦ ਸੜਕ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।
