Christchurch ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਦਰਅਸਲ ਇੱਥੇ ਇੱਕੋ ਸੜਕ ‘ਤੇ ਦੋ ਘਰਾਂ ਨੂੰ ਅੱਗ ਲੱਗੀ ਹੈ। ਪੁਲਿਸ ਦੇ ਵੱਲੋਂ ਇਸ ਅੱਗ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਅੱਗ ਬੁਝਾਊ ਅਮਲੇ ਨੂੰ ਅੱਧੀ ਰਾਤ ਦੇ ਕਰੀਬ ਅਤੇ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਨੌਰਥਕੋਟ ਰੋਡ ‘ਤੇ ਬੁਲਾਇਆ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਉਸ ਸਮੇਂ ਕੋਈ ਵੀ ਜਾਇਦਾਦ ਵਿੱਚ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਇੱਕ ਘਰ ਵਿੱਚ ਅੱਗ ਲੱਗੀ ਸੀ ਜਿਸ ਦੀ ਜਾਂਚ ਜਾਰੀ ਹੈ।
