ਵੈਸਟ ਆਕਲੈਂਡ ਵਿੱਚ ਇੱਕ ਵੱਡੇ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਫਾਇਰਫਾਈਟਰ ਮੌਕੇ ‘ਤੇ ਮੌਜੂਦ ਹਨ। ਅਮਲੇ ਨੂੰ ਵੀਰਵਾਰ ਨੂੰ ਸ਼ਾਮ 8.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੈਸੀ ਦੇ ਉਪਨਗਰ ਵਿੱਚ ਇੱਕ ਦੋ ਮੰਜ਼ਿਲਾ ਜਾਇਦਾਦ ‘ਤੇ ਬੁਲਾਇਆ ਗਿਆ ਸੀ ਜੋ ਪੂਰੀ ਤਰਾਂ ਅੱਗ ਦੀ ਲਪੇਟ ‘ਚ ਆ ਚੁੱਕੀ ਸੀ। ਅੱਗ 15×10 ਮੀਟਰ ਤੱਕ ਫੈਲਣ ਦਾ ਅਨੁਮਾਨ ਹੈ। ਹਾਲਾਂਕਿ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਇਹ ਅੱਗ ਕਿਵੇਂ ਲੱਗੀ ਸੀ ਅਤੇ ਨੁਕਸਾਨ ਕਿੰਨਾ ਹੋਇਆ ਹੈ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
