ਪੁਲਿਸ ਬੁੱਧਵਾਰ ਰਾਤ ਨੂੰ ਦੱਖਣੀ ਆਕਲੈਂਡ ਵਿੱਚ ਦੋ ਥਾਵਾਂ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਸ਼ਾਮ 7.50 ਵਜੇ ਮੈਨੂਕਾਉ ਵਿੱਚ ਇੱਕ ਸ਼ੱਕੀ drive-by ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਅਲਬਰਟ ਰੋਡ ‘ਤੇ ਇੱਕ ਘਰ ਦੀਆਂ ਖਿੜਕੀਆਂ ਵਿੱਚ ਗੋਲੀਆਂ ਦੇ ਕਈ ਛੇਕ ਦਿਖਾਈ ਦਿੱਤੇ ਹਨ। ਗੋਲੀਬਾਰੀ ਹੋਣ ਤੋਂ ਬਾਅਦ ਲਗਭਗ 10 ਮਿੰਟ ਬਾਅਦ ਅਧਿਕਾਰੀਆਂ ਨੂੰ ਬਾਉਂਡਰੀ ਰੋਡ, ਓਪਾਹੇਕੇ ‘ਤੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ। ਇਸ ਗੋਲੀਬਾਰੀ ‘ਚ ਕੋਈ ਜ਼ਖਮੀ ਨਹੀਂ ਹੋਇਆ।
ਹਾਲ ਹੀ ਦੇ ਦਿਨਾਂ ਅਤੇ ਹਫ਼ਤਿਆਂ ਵਿੱਚ ਆਕਲੈਂਡ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪਿਛਲੇ ਹਫਤੇ, ਸਿਰਫ ਦੋ ਦਿਨਾਂ ਵਿੱਚ ਦੱਖਣੀ ਆਕਲੈਂਡ ਵਿੱਚ ਸੱਤ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਵਿੱਚ Killer Beez ਅਤੇ Tribesmen ਸ਼ਾਮਿਲ ਹੋਣ ਦਾ ਮੰਨਿਆ ਜਾਂ ਰਿਹਾ ਹੈ। ਦੋਵਾਂ ਗਰੋਹਾਂ ਵਿਚ ਇਤਿਹਾਸਕ ਤਣਾਅ ਹੈ।