ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦੀ ਬਜਾਏ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ। ਉੱਥੇ ਹੀ ਹੁਣ ਕਾਰੋਬਾਰੀ ਤੇ ਕਰਮਚਾਰੀ ਵੀ ਸਹਿਮ ਦੇ ਮਾਹੌਲ ‘ਚ ਰਹਿਣ ਨੂੰ ਮਜ਼ਬੂਰ ਹਨ। ਤਾਜ਼ਾ ਮਾਮਲਾ ਦੱਖਣੀ ਆਕਲੈਂਡ 24/7 ਡੇਅਰੀ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਇੱਕ ਹਫ਼ਤੇ ਵਿੱਚ ਦੋ ਵਾਰ ਲੁੱਟ ਦੀ ਵਾਰਦਾਤ ਵਾਪਰੀ ਹੈ। ਓਟਾਰਾ ਦੇ ਡਾਸਨ ਰੋਡ ਵਿੱਚ ਨੰਬਰ 1 ਸੁਪਾਵੈਲੂ ਸੁਪਰਮਾਰਕੀਟ ‘ਚ ਸਥਿਤ ਡੇਅਰੀ ਦੇ ਮਾਲਕ ਪ੍ਰਿਯੇਸ਼ ਧਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਡੇਅਰੀ ਨੂੰ ਇੱਕ ਹਫ਼ਤੇ ਵਿੱਚ ਦੋ ਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਉਨ੍ਹਾਂ ਦੀ ਦੁਕਾਨ ‘ਚ ਫੋਗ ਕੈਨਨ ਅਤੇ ਪੈਨਿਕ ਅਲਾਰਮ ਵੀ ਲੱਗੇ ਹੋਏ ਹਨ, ਪਰ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ।
