ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਕ ਪਾਸੇ ਜਿੱਥੇ 100,000 ਲੋਕ ਰਿਹਾਇਸ਼ੀ ਵੀਜ਼ੇ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਇੱਕ ਗਲਤੀ ਕਾਰਨ ਕੁੱਝ ਲੋਕਾਂ ਨੂੰ ਦੋ ਵੀਜ਼ੇ ਮਿਲ ਗਏ ਹਨ। ਇੱਥੇ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ ਕਿਹਾ ਕਿ ਉਹ ਇਹ ਵੀ ਨਹੀਂ ਜਾਣਦੇ ਕਿ ਕਿੰਨੇ ਡੁਪਲੀਕੇਟ ਵੀਜ਼ੇ ਜਾਰੀ ਕੀਤੇ ਗਏ ਹਨ ਹਾਲਾਂਕਿ ਇਮੀਗ੍ਰੇਸ਼ਨ ਨੇ ਪ੍ਰਭਾਵਿਤ ਲੋਕਾਂ ਤੋਂ ਮੁਆਫੀ ਮੰਗੀ ਹੈ।
ਰਿਪੋਰਟਾਂ ਮੁਤਾਬਿਕ ਇਹ $56.6 ਮਿਲੀਅਨ ADEPT ਕੰਪਿਊਟਰ ਸਿਸਟਮ ਵਿੱਚ ਕਮੀਆਂ ਦੀ ਲੜੀ ਵਿੱਚ ਨਵੀਨਤਮ ਹੈ, ਜੋ ਵੀਜ਼ਾ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਨਵੰਬਰ ਦੀ ਸ਼ੁਰੂਆਤ ਤੱਕ 550 ਤੋਂ ਵੱਧ ਉਤਪਾਦਨ ਨੁਕਸ ਜਾਂ ਬੱਗ ਪਛਾਣੇ ਗਏ ਸਨ। ਬਾਰਡਰ ਅਤੇ ਵੀਜ਼ਾ ਓਪਰੇਸ਼ਨਜ਼ ਦੇ ਜਨਰਲ ਮੈਨੇਜਰ ਨਿਕੋਲਾ ਹੌਗ ਨੇ ਕਿਹਾ, “ਕਿਸੇ ਵੀ ਨਵੇਂ ਵੱਡੇ ਪੈਮਾਨੇ ਦੀ ਤਕਨਾਲੋਜੀ ਅਤੇ ਕਾਰੋਬਾਰੀ ਤਬਦੀਲੀ ਦੇ ਪ੍ਰੋਗਰਾਮ ਦੇ ਨਾਲ, ਬੈੱਡਿੰਗ-ਇਨ ਦੀ ਲੋੜ ਹੁੰਦੀ ਹੈ, ਜਿੱਥੇ ਸਟਾਫ ਨਵੇਂ ਪ੍ਰੋਸੈਸਿੰਗ ਮਾਡਲ ਅਤੇ ਪ੍ਰਕਿਰਿਆਵਾਂ ਨੂੰ ਸਿੱਖ ਰਿਹਾ ਹੈ।” ਹੋਗ ਨੇ ਕਿਹਾ, “ਇਸ ਸਮੇਂ ਦੌਰਾਨ, ਕਿਸੇ ਵੀ ਮੁੱਦੇ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਹੱਲ ਕਰਨਾ ਵੀ ਆਮ ਗੱਲ ਹੈ, ਹਾਲਾਂਕਿ ਜਿੱਥੇ ਸਮੱਸਿਆਵਾਂ ਆਈਆਂ ਹਨ, ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਪਛਾਣਨ ਅਤੇ ਹੱਲ ਕਰਨ ਲਈ ਕੰਮ ਕੀਤਾ ਹੈ।”