ਆਕਲੈਂਡ ਦੇ ਪਾਰਨੇਲ ਰੇਲਵੇ ਸਟੇਸ਼ਨ ‘ਤੇ ਬੀਤੀ ਰਾਤ ਦੋ ਰੇਲ ਕਰਮਚਾਰੀਆਂ ਨੂੰ ਬਿਜਲੀ ਦਾ ਝਟਕਾ (ਕਰੰਟ) ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ 1.20 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਸੀਨੀਅਰ ਸਾਰਜੈਂਟ ਮੈਥਿਊ ਚਾਈਲਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਵਰਕਰਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਕੀਵੀਰੇਲ ਦੇ ਬੁਲਾਰੇ ਨੇ ਦੁਪਹਿਰ ਦੇ ਕਰੀਬ ਕਿਹਾ ਕਿ: “ਇੱਕ ਕੀਵੀਰੇਲ ਕਰਮਚਾਰੀ ਮਿਡਲਮੋਰ ਹਸਪਤਾਲ ਵਿੱਚ ਸਥਿਰ ਸਥਿਤੀ ਵਿੱਚ ਹੈ ਅਤੇ ਅਸੀਂ ਆਪਣੇ ਠੇਕੇਦਾਰ ਦੇ ਸੰਪਰਕ ਵਿੱਚ ਹਾਂ, ਉਨ੍ਹਾਂ ਕਿਹਾ ਕਿ ਇੱਕ ਕਰਮਚਾਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।” ਮੈਥਿਊ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਦੋਵੇ ਰੇਲਵੇ ਓਵਰਹੈੱਡ ਮੇਨਟੇਨੈਂਸ ਕਰ ਰਹੇ ਸੀ।