ਵੈਸਟ ਆਕਲੈਂਡ ਦੇ ਉਪਨਗਰ ਹੌਬਸਨਵਿਲੇ ਵਿਖੇ ਬੀਤੀ ਰਾਤ ਹੋਈ ਗੋਲੀਬਾਰੀ ‘ਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਰਾਤ ਕਰੀਬ 11.20 ਵਜੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਜੋੜੇ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ। ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹਨ। ਪੁਲਿਸ ਨੇ ਕਿਹਾ, “ਜੋ ਕੁਝ ਵਾਪਰਿਆ ਹੈ ਉਸ ਦੇ ਪੂਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਹੁਣ ਪੁੱਛਗਿੱਛ ਜਾਰੀ ਹੈ, ਕਿ ਕੌਣ ਜ਼ਿੰਮੇਵਾਰ ਹੈ।
