Queenstown ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ। ਕੁਈਨਸਟਾਊਨ ਨੇੜੇ ਡੇਲਫੀਲਡ ‘ਚ ਵੀਰਵਾਰ ਨੂੰ ਇਹ ਹਾਦਸਾ ਵਾਪਰਿਆ ਸੀ। ਹਾਦਸੇ ‘ਚ 25 ਤੇ 35 ਸਾਲ ਦੇ ਫਰੈਂਕਟਨ, ਕੁਈਨਸਟਾਉਨ ਦੇ ਰਹਿਣ ਵਾਲੇ 2 ਲੋਕਾਂ ਦੀ ਮੌਤ ਹੋ ਗਈ ਸੀ। ਵੀਰਵਾਰ ਰਾਤ ਕਰੀਬ 10 ਵਜੇ ਕੁਈਨਸਟਾਉਨ ਅਤੇ ਐਰੋਟਾਊਨ ਦੇ ਵਿਚਕਾਰ ਡੇਲਫੀਲਡ ਵਿੱਚ ਮੈਲਾਘਾਨਸ ਰੋਡ ‘ਤੇ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ, ਜਿੱਥੇ ਦੋ ਲੋਕ ਮੌਕੇ ‘ਤੇ ਮ੍ਰਿਤਕ ਪਾਏ ਗਏ ਸਨ।
