ਦੱਖਣੀ ਆਕਲੈਂਡ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਤੜਕੇ 4:30 ਵਜੇ ਦੇ ਕਰੀਬ ਮੈਨੂਰੇਵਾ ਦੇ ਓਰਾਟੂ ਪਲੇਸ ‘ਤੇ ਇੱਕ ਘਟਨਾ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਣਾ ਪਿਆ ਹੈ। ਅਧਿਕਾਰੀ ਇਹ ਸਮਝਣ ਲਈ ਕੰਮ ਕਰ ਰਹੇ ਸਨ ਕਿ ਘਟਨਾ ਕਿਉਂ ਵਾਪਰੀ ਹੈ।