ਟੀ ਅਨਾਊ ਨੇੜੇ ਬੀਤੀ ਰਾਤ ਵਾਪਰੇ ਹਾਦਸੇ ਤੋਂ ਬਾਅਦ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਹਨ। ਮਾਨਾਪੁਰੀ ਤੋਂ ਟੀ ਅਨਾਊ ਹਾਈਵੇਅ (SH95) ‘ਤੇ 12 ਵਜੇ ਦੇ ਕਰੀਬ ਇਕ ਵਾਹਨ ਹਾਦਸਾ ਵਾਪਰਿਆ ਸੀ। ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵਾਕਾ ਕੋਟਾਹੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਖੋਲ੍ਹ ਦਿੱਤੀ ਗਈ ਹੈ।
