ਕ੍ਰਾਈਸਚਰਚ ਦੇ ਲਿਨਵੁੱਡ ਉਪਨਗਰ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐਮਰਜੈਂਸੀ ਕਰਮਚਾਰੀਆਂ ਨੂੰ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਹੇਅਰਫੋਰਡ ਸਟਰੀਟ ‘ਤੇ ਇੱਕ ਯੂਨਿਟ ਵਿੱਚ ਬੁਲਾਇਆ ਗਿਆ ਸੀ। ਦੋਵੇਂ ਵਿਅਕਤੀ moderate condition ਦੇ ਵਿੱਚ ਸਨ। ਫਾਇਰ ਅਤੇ ਐਮਰਜੈਂਸੀ ਨੇ ਕਿਹਾ ਕਿ ਰਾਹਤ ਵਾਲੀ ਗੱਲ ਹੈ ਕਿ ਅੱਗ ਗੁਆਂਢੀ ਜਾਇਦਾਦਾਂ ਵਿੱਚ ਨਹੀਂ ਫੈਲੀ।
