ਆਕਲੈਂਡ ਦੀ ਬੰਦਰਗਾਹ ਲਈ ਸ਼ਿਪਿੰਗ ਕੰਟੇਨਰਾਂ ਦੇ ਅੰਦਰ ਕੈਟ ਲਿਟਰ ਅਤੇ ਫੇਸ ਮਾਸਕ ਦੇ ਡੱਬਿਆਂ ‘ਚ ਲੁਕਾਈਆ ਗਈਆਂ ਲਗਭਗ 20 ਲੱਖ ਸਿਗਰੇਟਾਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਥਿਤ ਤਸਕਰੀ ਦੇ ਸਬੰਧ ਵਿੱਚ ਆਕਲੈਂਡ ਦੇ ਇੱਕ ਵਪਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਇਸ ਗੈਰ-ਕਾਨੂੰਨੀ ਤੰਬਾਕੂ ਨੂੰ ਵਿਦੇਸ਼ੀ ਸਰਹੱਦੀ ਭਾਈਵਾਲਾਂ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਜ਼ਬਤ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਦੋ ਸ਼ਿਪਿੰਗ ਕੰਟੇਨਰਾਂ ਦੀ ਤਲਾਸ਼ੀ ਦੌਰਾਨ ਇਹ ਸਿਗਰੇਟਾਂ ਬਰਾਮਦ ਕੀਤੀਆਂ ਹਨ। ਦੋ ਮਿਲੀਅਨ ਸਿਗਰੇਟ ਮਾਲੀਆ ਚੋਰੀ ਵਿੱਚ ਲਗਭਗ NZ $3 ਮਿਲੀਅਨ ਦੇ ਬਰਾਬਰ ਹਨ।