ਬੀਤੀ ਰਾਤ ਹੌਕਸ ਬੇ ਖੇਤਰ ‘ਚ ਦੋ ਵਿਅਕਤੀਆਂ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਕਰੀਬ 11.30 ਵਜੇ ਫਲੈਕਸਮੇਰ ਦੇ ਬਰਵਿਕ ਸੇਂਟ ‘ਤੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ। ਬੁਲਾਰੇ ਨੇ ਕਿਹਾ, “ਅਧਿਕਾਰੀਆਂ ਨੂੰ ਬਾਅਦ ‘ਚ ਸੂਚਿਤ ਕੀਤਾ ਗਿਆ ਸੀ ਕਿ ਦੋ ਵਿਅਕਤੀ ਹਾਕਸ ਬੇ ਹਸਪਤਾਲ ‘ਚ ਗੋਲੀ ਲੱਗਣ ਮਗਰੋਂ ਸੱਟਾਂ ਦੇ ਨਾਲ ਪਹੁੰਚੇ ਸਨ।” ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਪੂਰਾ ਮਾਮਲਾ ਕੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਤਾ ਪੁਲਿਸ ਨੇ 105 ‘ਤੇ ਕਾਲ ਕਰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
![](https://www.sadeaalaradio.co.nz/wp-content/uploads/2024/10/WhatsApp-Image-2024-10-05-at-11.51.49-AM.jpeg)