Taranaki ਦੇ ਸਮੁੰਦਰੀ ਕੰਢੇ ‘ਤੇ ਇੱਕ ਕਿਸ਼ਤੀ ‘ਤੇ ਸਵਾਰ ਦੋ Mariner (ਮਲਾਹ) ਕੋਵਿਡ -19 ਸਕਾਰਾਤਮਕ ਭਾਵ ਪੌਜੇਟਿਵ ਪਾਏ ਗਏ ਹਨ। ਇਹ ਜੋੜੀ ਨੌਂ ਮਲਾਹਾਂ ਦੇ ਸਮੂਹ ਦਾ ਹਿੱਸਾ ਹੈ ਜੋ New Plymouth ਵਿੱਚ ਡੂੰਘੇ ਸਮੁੰਦਰ ਵਿੱਚ ਮੱਛਲੀਆਂ ਫੜਨ ਵਾਲੇ ਸਮੁੰਦਰੀ ਜਹਾਜ਼ ਵਿੱਚ ਲਿਜਾਣ ਤੋਂ ਪਹਿਲਾਂ ਸੋਮਵਾਰ ਨੂੰ ਆਕਲੈਂਡ ਪਹੁੰਚੇ ਸਨ। ਸਿਹਤ ਮੰਤਰਾਲੇ ਨੇ ਤਿੰਨ ਸੰਪਰਕਾਂ ਦੀ ਪਛਾਣ ਵੀ ਕੀਤੀ ਹੈ, ਜੋ ਇਸ ਸਮੇਂ ਆਈਸੋਲੇਟ ਹਨ।
ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਦੋ ਲੋਕ ਬੰਦਰਗਾਹ ‘ਤੇ ਕੰਮ ਕਰਦੇ ਹਨ ਅਤੇ ਇੱਕ ਡਰਾਈਵਰ ਹੈ ਜੋ ਮਲਾਹਾਂ ਨੂੰ New Plymouth ਪਹੁੰਚਾਉਂਦਾ ਹੈ। ਹਾਲਾਂਕਿ ਨਿਊਜ਼ੀਲੈਂਡ ਆਉਣ ਤੋਂ ਪਹਿਲਾ ਇੰਨਾ ਮਲਾਹਾਂ ਦੇ ਟੈਸਟ ਨਤੀਜੇ ਨਕਾਰਾਤਮਕ ਆਏ ਸਨ, ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਦੁਬਾਰਾ ਟੈਸਟ ਕਰਨ ‘ਤੇ ਦੋ ਮਲਾਹ ਪੌਜੇਟਿਵ ਪਾਏ ਗਏ ਹਨ, ਜਦਕਿ 7 ਮਲਾਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਹਾਜ਼ New Plymouth ਤੋਂ ਰਵਾਨਾ ਹੋ ਗਿਆ ਸੀ ਅਤੇ Taranaki ਦੇ ਤੱਟ ਤੋਂ ਅੰਤਰਰਾਸ਼ਟਰੀ ਪਾਣੀ ਵਿੱਚ ਸੀ। ਸਾਰੇ ਨੌਂ ਮਲਾਹ ਅਜੇ ਵੀ ਸਮੁੰਦਰੀ ਜਹਾਜ਼ ‘ਤੇ ਹਨ ਅਤੇ ਆਈਸੋਲੇਟ ਹਨ।