ਕ੍ਰਿਸਮਿਸ ਵਾਲੇ ਦਿਨ ਯਾਨੀ ਕਿ ਅੱਜ 25 ਦਸੰਬਰ, 2021 ਨੂੰ ਸਵੇਰੇ ਉੱਤਰੀ ਟਾਪੂ ਦੇ ਪੂਰਬੀ ਤੱਟ ‘ਤੇ ਭੂਚਾਲ ਦੇ ਦੋ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਸਵੇਰੇ 5.03 ਵਜੇ, ਜੀਓਨੇਟ ਨੇ 3.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਹੈ ਜੋ ਰੂਟੋਰੀਆ (Ruatoria) ਤੋਂ 5 ਕਿਲੋਮੀਟਰ ਉੱਤਰ-ਪੂਰਬ ਵਿੱਚ, 16 ਕਿਲੋਮੀਟਰ ਡੂੰਘਾਈ ਵਿੱਚ ਸੀ।
ਜਿਓਨੇਟ ਨੇ ਕਿਹਾ ਕਿ ਇਸ ਤੋਂ ਬਾਅਦ ਸਵੇਰੇ 5.57 ਵਜੇ, 30 ਕਿਲੋਮੀਟਰ ਡੂੰਘਾਈ ‘ਤੇ ਅਤੇ ਟੇ ਅਰਰੋਆ (Te Araroa) ਤੋਂ 5 ਕਿਲੋਮੀਟਰ ਪੱਛਮ ‘ਤੇ 4 ਤੀਬਰਤਾ ਦਾ ਭੁਚਾਲ ਆਇਆ ਸੀ।