ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਦੁਪਹਿਰ ਵਾਈਹੀ ਬੀਚ ਏਅਰਫੀਲਡ ‘ਤੇ ਦੋ ਹਲਕੇ ਜਹਾਜ਼ਾਂ ਦੀ ਟੱਕਰ ਹੋਣ ਮਗਰੋਂ ਮੌਕੇ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਦੁਪਹਿਰ ਕਰੀਬ 1.15 ਵਜੇ ਘਟਨਾ ਦਾ ਜਵਾਬ ਦਿੱਤਾ, ਉੱਥੇ ਹੀ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਵੱਲੋਂ ਇਸ ਬਾਰੇ ਜਿਆਦਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂਆਤੀ ਤੌਰ ‘ਤੇ ਚਾਰ ਫਾਇਰ ਟਰੱਕ ਅਤੇ ਇੱਕ ਸਹਾਇਤਾ ਵਾਹਨ ਨੂੰ ਘਟਨਾ ਸਥਾਨ ‘ਤੇ ਭੇਜਿਆ ਸੀ। FENZ ਦੇ ਬੁਲਾਰੇ ਨੇ ਕਿਹਾ, “ਅੱਗ ਜਾਂ ਲੋਕਾਂ ਦੇ ਫਸੇ ਹੋਣ ਦੀ ਕੋਈ ਰਿਪੋਰਟ ਨਹੀਂ ਹੈ।” ਸੇਂਟ ਜੌਹਨ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮੱਧਮ ਹਾਲਤ ਵਿੱਚ ਸੜਕ ਰਾਹੀਂ ਟੌਰੰਗਾ ਹਸਪਤਾਲ ਲਿਜਾਇਆ ਗਿਆ ਸੀ।