ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਨੈਲਸਨ ਦੇ ਮਾਉਂਟ ਰਿਚਮੰਡ ਫੋਰੈਸਟ ਪਾਰਕ ਵਿੱਚ ਇੱਕ ਆਫ-ਰੋਡਿੰਗ ਟਰੈਕ ‘ਤੇ ਇੱਕ ਗੰਭੀਰ ਹਾਦਸੇ (ਸੜਕ ਹਾਦਸੇ) ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੂੰ ਕੱਲ੍ਹ ਸ਼ਾਮ ਕਰੀਬ 11 ਵਜੇ ਸਿੰਗਲ-ਵਾਹਨ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਨੇ ਕਿਹਾ ਕਿ, “ਦੁੱਖ ਦੀ ਗੱਲ ਹੈ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।” ਪੁਲਿਸ ਨੇ ਕਿਹਾ ਕਿ ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।
