ਬੀਤੇ ਦਿਨੀ ਸੈਂਟਰਲ ਓਟਾਗੋ ‘ਚ ਵਾਪਰੇ ਇੱਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਟਰਸਾਈਕਲ ‘ਤੇ ਇੱਕ ਹੋਰ ਵਾਹਨ ਵਿਚਕਾਰ ਵਾਪਰਿਆ ਸੀ, ਹਾਦਸਾ ਸਟੇਟ ਹਾਈਵੇਅ 8/ਕਰੋਮਵੈੱਲ-ਕਲਾਈਡ ਰੋਡ ‘ਤੇ ਸ਼ਾਮ 5 ਵਜੇ ਦੇ ਕਰੀਬ ਹੋਇਆ ਸੀ। ਪੁਲਿਸ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਮੋਟਰਸਾਈਕਲ ਸਵਾਰ ਤੇ ਗੱਡੀ ਵਿੱਚ ਸਵਾਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।
