ਪੁਲਿਸ ਆਕਲੈਂਡ ‘ਚ ਵੱਖ-ਵੱਖ ਗਹਿਣਿਆਂ ਦੀਆਂ ਦੁਕਾਨਾਂ ‘ਤੇ ਹੋਈਆਂ ਦੋ ਭਿਆਨਕ ਡਕੈਤੀਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਪਸ ‘ਚ ਜੁੜੀਆਂ ਹੋ ਸਕਦੀਆਂ ਹਨ। ਕਾਉਂਟੀਜ਼ ਮੈਨੂਕਾਊ ਸੀਆਈਬੀ ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵ ਪਾਏ ਦੇ ਅਨੁਸਾਰ, ਪਾਪਾਟੋਏਟੋਏ ਦੇ ਕ੍ਰਿਸ਼ਨਾ ਜਵੈਲਰਜ਼ ਵਿੱਚ ਪਹਿਲੀ ਲੁੱਟ ਐਤਵਾਰ ਸ਼ਾਮ 4 ਵਜੇ ਤੋਂ ਬਾਅਦ ਵਾਪਰੀ ਸੀ। ਯਸ਼ ਰਾਣੀਗਾ ਜਿਸਦੇ ਪਿਤਾ ਸਟੋਰ ਦੇ ਮਾਲਕ ਹਨ, ਨੇ ਲੁੱਟ ਬਾਰੇ ਦੱਸਿਆ ਕਿ ਉਸਦੇ ਮਾਤਾ-ਪਿਤਾ ਅਤੇ ਚਾਚਾ ਕੰਮ ਕਰ ਰਹੇ ਸਨ ਜਦੋਂ ਇੱਕ ਕਾਰ ਸਟੋਰ ਦੇ ਬਾਹਰ ਫੁੱਟਪਾਥ ‘ਤੇ ਆ ਰੁਕੀ ਅਤੇ ਪੰਜ ਲੋਕਾਂ ਦੇ ਇੱਕ ਸਮੂਹ ਨੇ “ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਫਿਰ ਕੁਝ ਮਿੰਟਾਂ ਦੇ ਅੰਦਰ ਹੀ ਉਹ ਦੁਕਾਨ ‘ਚ ਵੜ ਗਏ, ਫਿਰ ਜੋ ਉਨ੍ਹਾਂ ਦੇ ਹੱਥ ਲੱਗਿਆ ਲੈ ਫਰਾਰ ਹੋ ਗਏ।” ਉਨ੍ਹਾਂ ਕਿਹਾ ਕਿ ਸਮੂਹ ਕੋਲ ਹਥੌੜੇ, crowbars ਅਤੇ ਇੱਕ “machete” ਸੀ, ਜਿਸ ਕਾਰਨ ਉਸਦਾ ਪਰਿਵਾਰ ਪਿਛਲੇ ਨਿਕਾਸ ਵੱਲ ਭੱਜਿਆ ਅਤੇ ਇੱਕ fog ਵਾਲੀ ਮਸ਼ੀਨ ਸ਼ੁਰੂ ਕੀਤੀ।
ਦੂਜੀ ਲੁੱਟ ਬਾਰੇ ਜਾਣਕਾਰੀ ਦਿੰਦਿਆਂ ਪਾਇਆ ਨੇ ਕਿਹਾ ਕਿ ਅਪਰਾਧੀਆਂ ਦਾ ਇੱਕ ਸਮੂਹ ਸ਼ਾਮ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਆਕਲੈਂਡ ਹਵਾਈ ਅੱਡੇ ਦੇ ਨੇੜੇ ਮਾਨਾਵਾ ਬੇ ਸ਼ਾਪਿੰਗ ਸੈਂਟਰ ‘ਤੇ ਪਹੁੰਚਿਆ ਸੀ। ਇਹ ਸਮੂਹ ਕੰਪਲੈਕਸ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਦੇ ਅੰਦਰ ਵੜਿਆ ਅਤੇ ਅਲਮਾਰੀਆਂ ਤੋੜੀਆਂ ਅਤੇ ਗਹਿਣੇ ਚੁੱਕ ਫਰਾਰ ਹੋ ਗਏ। ਸਾਰੇ ਲੁਟੇਰੇ ਚੋਰੀ ਦੀ ਗੱਡੀ ਵਿੱਚ ਭੱਜੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਕੰਮ ਕਰਨ ਵਾਲੇ ਕਿਸੇ ਵੀ ਸਟਾਫ ਮੈਂਬਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।