ਬੇਅ ਆਫ ਪਲੈਂਟੀ ‘ਚ ਵਾਇਓਕਾ ਨਦੀ ਵਿੱਚ ਵਿੱਚ ਇੱਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕ ਜ਼ਖਮੀ ਹੋ ਗਏ ਹਨ ਅਤੇ ਇੱਕ ਵਿਅਕਤੀ ਲਾਪਤਾ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.20 ਵਜੇ ਦੇ ਕਰੀਬ ਸੁਚੇਤ ਕੀਤਾ ਗਿਆ ਸੀ ਕਿ ਇੱਕ ਵਾਹਨ ਨਦੀ ਵਿੱਚ ਡਿੱਗ ਗਿਆ ਸੀ। ਇਹ ਹਾਦਸਾ ਵਾਈਓਏਕਾ ਪਾ ‘ਤੇ ਵਾਇਟਾ ਦੇ ਵਿਚਕਾਰ ਓਪੋਟਿਕੀ ਨੇੜੇ ਵਾਪਰਿਆ ਹੈ। ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਨਾਲ ਵਕਾਟਾਨੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਕਿਹਾ, “ਇੱਕ ਵਿਅਕਤੀ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਖੋਜ ਅਤੇ ਬਚਾਅ ਟੀਮਾਂ ਵਿਅਕਤੀ ਨੂੰ ਖੇਤਰ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।”
