[gtranslate]

ਮੰਦਭਾਗੀ ਖ਼ਬਰ : ਕੈਨੇਡਾ ‘ਚ ਸੜਨ ਕਾਰਨ ਇੱਕ ਪੰਜਾਬੀ ਸਣੇ 2 ਭਾਰਤੀ ਨੌਜਵਾਨਾਂ ਦੀ ਹੋਈ ਮੌਤ, ਘਰ ‘ਚ ਛਾਇਆ ਮਾਤਮ, ਪਿੰਡ ‘ਚ ਵੀ ਹਰ ਅੱਖ ਨਮ

two indians die in road accident

ਪਟਿਆਲਾ ਜ਼ਿਲ੍ਹੇ ਦੇ ਇਕ ਪਿੰਡ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਕੈਨੇਡਾ ਪੜ੍ਹਨ ਲਈ ਗਿਆ ਸੀ ਅਤੇ ਆਪਣੇ ਜਨਮ ਦਿਨ ਮੌਕੇ ਆਪਣੇ ਦੋਸਤ ਸਮੇਤ ਟਰਾਲੇ ‘ਚ ਸੜਕ ਹਾਦਸੇ ‘ਚ ਜ਼ਿੰਦਾ ਸੜ ਗਿਆ। ਨੌਜਵਾਨ ਦਾ ਦੂਜਾ ਦੋਸਤ ਕੇਰਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਖਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਵੀ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਹਨ।

ਪਾਤੜਾਂ ਦੇ ਪਿੰਡ ਸਾਗਰਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਪਿੰਦਰ ਸਿੰਘ ਸਾਲ 2017 ਵਿੱਚ ਕੈਨੇਡਾ ਪੜ੍ਹਨ ਲਈ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਪਿਛਲੇ ਚਾਰ ਸਾਲਾਂ ਤੋਂ ਉੱਥੇ ਟਰਾਲਾ ਚਲਾ ਰਿਹਾ ਸੀ। ਬੀਤੇ ਐਤਵਾਰ ਉਹ ਓਨਟਾਰੀਓ ਤੋਂ ਟਰਾਲੀ ਉਤਾਰ ਕੇ ਮਿਸੀਸਾਗਾ ਵਿੱਚ ਦੋਸਤਾਂ ਨਾਲ ਜਨਮ ਦਿਨ ਮਨਾ ਕੇ ਘਰ ਜਾ ਰਿਹਾ ਸੀ। ਦੇਰ ਰਾਤ ਮਿਸੀਸਾਗਾ ਤੋਂ ਕਰੀਬ 700 ਕਿਲੋਮੀਟਰ ਅੱਗੇ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨੇ ਉਨ੍ਹਾਂ ਦੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਤੇਲ ਦੀ ਟੈਂਕੀ ਨਾਲ ਟਕਰਾਉਣ ਨਾਲ ਜ਼ਬਰਦਸਤ ਧਮਾਕਾ ਹੋਇਆ ਅਤੇ ਟਰਾਲੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਗੁਰਪਿੰਦਰ ਸਿੰਘ ਅਤੇ ਉਸ ਦਾ ਸਹਾਇਕ ਲੜਕਾ ਕੇਰਲਾ ਵਾਸੀ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਕਾਫੀ ਦੇਰ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਸੀ।

Leave a Reply

Your email address will not be published. Required fields are marked *