ਨਿਊਜ਼ੀਲੈਂਡ ‘ਚ ਚੋਰਾਂ ਦੇ ਹੌਸਲੇ ਕਿੰਨੇ ਕੁ ਬੁਲੰਦ ਨੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚੋਰ ਹੁਣ ਪੁਲਿਸ ਨੂੰ ਵੀ ਨਹੀਂ ਬਖਸ਼ ਰਹੇ। ਦਰਅਸਲ ਬੀਤੇ ਦਿਨ ਪੁਹੀਨੂਈ ਰੋਡ ‘ਤੇ ਖੜ੍ਹੀ ਪੁਲਿਸ ਦੀ ਕਾਰ ਨੂੰ ਇੱਕ 20 ਸਾਲ ਦੇ ਮੁੰਡੇ ਨੇ ਚੋਰੀ ਕਰ ਲਿਆ। ਇੰਨਾਂ ਹੀ ਨਹੀਂ ਇਸ ਮਗਰੋਂ ਉਸ ਨੇ ਗੱਡੀ ‘ਚ ਹੁੜਦੰਗ ਮਚਾਉਂਦਿਆ ਕਈ ਹੋਰ ਗੱਡੀਆਂ ਨੂੰ ਵੀ ਟੱਕਰ ਮਾਰ ਦਿੱਤੀ। ਇਸ ਹੁਲੜਬਾਜ਼ੀ ਦੌਰਾਨ 2 ਵਿਅਕਤੀ ਜ਼ਖਮੀ ਵੀ ਹੋਏ ਹਨ।