[gtranslate]

ਪਲਾਂ ‘ਚ ਬਦਲੀ ਕਿਸਮਤ ! 200 ਰੁਪਏ ਨਾਲ ਦੋ ਦੋਸਤ ਬਣੇ ਕਰੋੜਪਤੀ, ਕਿਹਾ- “ਹੁਣ ਬੇਰੁਜ਼ਗਾਰ ਪੁੱਤਰਾਂ ਨੂੰ….”

two friends won one and a half crore

ਪੰਜਾਬ ਦੇ ਅਬੋਹਰ ‘ਚ ਮਿੰਟਾਂ ‘ਚ ਹੀ ਦੋ ਦੋਸਤਾਂ ਦੀ ਕਿਸਮਤ ਬਦਲ ਗਈ। ਖੁਸ਼ੀ ਅਜਿਹੀ ਹੈ ਕਿ ਉਨ੍ਹਾਂ ਨੇ ਮਠਿਆਈਆਂ ਵੰਡਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਦਰਅਸਲ, Punjab State Monthly Dear Lottery ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਇਨ੍ਹਾਂ ਦੋਸਤਾਂ ਨੇ ਜਿੱਤਿਆ ਹੈ। ਦੋਵਾਂ ਦੋਸਤਾਂ ਨੇ ਮਿਲ ਕੇ ਐਤਵਾਰ ਨੂੰ ਹੀ ਘੰਟਾਘਰ ਦੇ ਬਾਹਰ ਇੱਕ ਲਾਟਰੀ ਵਿਕਰੇਤਾ ਤੋਂ ਇਹ ਲਾਟਰੀ ਟਿਕਟ ਖਰੀਦੀ ਸੀ। ਡਰਾਅ ਐਤਵਾਰ ਰਾਤ ਨੂੰ ਆਇਆ ਅਤੇ ਇਹ ਦੋਵੇਂ ਦੋਸਤ 1.5 ਕਰੋੜ ਰੁਪਏ ਦੇ ਜੇਤੂ ਬਣੇ।

ਇਨਾਮ ਜਿੱਤਣ ਤੋਂ ਬਾਅਦ ਜੋਗਿੰਦਰ ਉਰਫ਼ ਕੁਕੀ ਅਤੇ ਉਸ ਦੇ ਦੋਸਤ ਰਮੇਸ਼ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕੱਠੇ ਲਾਟਰੀ ਦੀਆਂ ਟਿਕਟਾਂ ਖਰੀਦਦੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਛੋਟੇ ਇਨਾਮ ਨਿਕਲੇ ਸਨ ਪਰ ਪਹਿਲੀ ਵਾਰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ। ਇਸ ‘ਚ ਇਕ ਟਿਕਟ (ਨੰਬਰ-525055) ‘ਤੇ 1.5 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਜੋਗਿੰਦਰ ਉਰਫ਼ ਕੁਕੀ ਦੀ ਕੱਪੜੇ ਦੀ ਛੋਟੀ ਜਿਹੀ ਦੁਕਾਨ ਹੈ ਅਤੇ ਪਹਿਲਾਂ ਉਹ ਖੁਦ ਲਾਟਰੀ ਦੀਆਂ ਟਿਕਟਾਂ ਵੇਚਦੇ ਸੀ ਜਦਕਿ ਉਨ੍ਹਾਂ ਦਾ ਦੋਸਤ ਰਮੇਸ਼ ਸਿੰਘ ਬਿਜਲੀ ਬੋਰਡ ਦਾ ਸੇਵਾਮੁਕਤ ਮੀਟਰ ਰੀਡਰ ਹੈ। ਜਿਵੇਂ ਹੀ ਉਨ੍ਹਾਂ ਨੂੰ 1.5 ਕਰੋੜ ਰੁਪਏ ਦੇ ਇਨਾਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੇਰੋਜ਼ਗਾਰ ਪੁੱਤਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੇ।

Likes:
0 0
Views:
3727
Article Categories:
India News

Leave a Reply

Your email address will not be published. Required fields are marked *