ਆਕਲੈਂਡ ਦੇ ਮੈਨੁਰੇਵਾ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਦਕਿ ਇੱਕ ਤੀਜੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਵੇਰੇ 7 ਵਜੇ ਦੇ ਕਰੀਬ ਬੁਲਾਏ ਜਾਣ ਤੋਂ ਬਾਅਦ ਹਿਲਪਾਰਕ ਦੇ ਫਰੈਸ਼ਨੀ ਪਲੇਸ ‘ਤੇ ਪੁਲਿਸ, ਪੈਰਾਮੈਡਿਕਸ ਅਤੇ ਫਾਇਰ ਕਰੂ ਮੌਕੇ ‘ਤੇ ਪਹੁੰਚੇ ਸਨ। ਘਟਨਾ ਸਥਾਨ ਤੋਂ ਬੋਲਦੇ ਹੋਏ, ਮਾਨੁਕਾਊ ਫਾਇਰ ਅਤੇ ਐਮਰਜੈਂਸੀ ਦੇ ਸਹਾਇਕ ਕਮਾਂਡਰ ਬ੍ਰੈਂਡਨ ਇਰਵਿਨ ਨੇ ਪੁਸ਼ਟੀ ਕੀਤੀ ਕਿ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤੀਜੇ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ। ਸੇਂਟ ਜੌਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਹੀ ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ।
