ਅੱਜ ਦੁਪਹਿਰ ਤਾਈਹਾਪੇ ਨੇੜੇ ਦੋ ਵਾਹਨਾਂ ਦੀ ਗੰਭੀਰ ਟੱਕਰ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੂੰ ਦੁਪਹਿਰ 12.42 ਵਜੇ ਦੇ ਕਰੀਬ ਮਾਂਗਾਵੇਕਾ ਦੇ ਉੱਤਰ ਵੱਲ ਰਾਜ ਮਾਰਗ 1 ‘ਤੇ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਗੰਭੀਰ ਹਾਦਸਾ ਯੂਨਿਟ ਹਾਜ਼ਿਰ ਹੈ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ।” ਸੇਂਟ ਜੌਨ ਨੇ ਕਿਹਾ ਕਿ ਦੋ ਐਂਬੂਲੈਂਸਾਂ, ਇੱਕ ਫਸਟ ਰਿਸਪਾਂਸ ਯੂਨਿਟ, ਦੋ ਹੈਲੀਕਾਪਟਰ ਅਤੇ ਇੱਕ ਓਪਰੇਸ਼ਨ ਮੈਨੇਜਰ ਵੱਲੋਂ ਘਟਨਾ ਸਥਾਨ ‘ਤੇ ਜਵਾਬ ਦਿੱਤਾ ਗਿਆ।
ਸੇਂਟ ਜੌਹਨ ਦੇ ਬੁਲਾਰੇ ਨੇ ਕਿਹਾ, “ਦੋ ਮਰੀਜ਼ਾਂ ਨੂੰ ਗੰਭੀਰ ਹਾਲਤ ਵਿੱਚ ਵੈਲਿੰਗਟਨ ਖੇਤਰੀ ਹਸਪਤਾਲ ਲਿਜਾਇਆ ਗਿਆ ਹੈ ਅਤੇ ਮੱਧਮ ਹਾਲਤ ਵਿੱਚ ਤੀਜੇ ਮਰੀਜ਼ ਨੂੰ ਸੜਕ ਦੁਆਰਾ ਪਾਮਰਸਟਨ ਨੌਰਥ ਹਸਪਤਾਲ ਲਿਜਾਇਆ ਗਿਆ ਹੈ।” ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੇ ਪੁਸ਼ਟੀ ਕੀਤੀ ਕਿ ਹਾਦਸਾ ਕਾਫੀ ਭਿਆਨਕ ਸੀ।