ਕ੍ਰਾਈਸਟਚਰਚ ‘ਚ ਅੱਜ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕ੍ਰਾਈਸਟਚਰਚ ਦੇ ਉੱਤਰ ‘ਚ ਅੱਜ ਸਵੇਰੇ ਦੋ ਵਾਹਨਾਂ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10 ਵਜੇ ਤੋਂ ਤੁਰੰਤ ਬਾਅਦ ਵਾਈਕੁਕੂ ਦੇ ਉੱਤਰ ਵਿੱਚ ਸਟੇਟ ਹਾਈਵੇਅ ਇੱਕ ‘ਤੇ ਹਾਦਸੇ ਬਾਰੇ ਚਿਤਾਵਨੀ ਦਿੱਤੀ ਗਈ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ ਵਾਹਨ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਜ਼ਖਮੀਆਂ ਦੀ ਸਹਾਇਤਾ ਕਰਨ ਲਈ ਤਿੰਨ ਐਂਬੂਲੈਂਸਾਂ, ਦੋ ਹੈਲੀਕਾਪਟਰ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਸਨ। ਸੇਂਟ ਜੌਹਨ ਦੇ ਬੁਲਾਰੇ ਨੇ ਦੱਸਿਆ ਕਿ ਪੰਜ ਹੋਰ ਵਿਅਕਤੀ ਜ਼ਖਮੀ ਹੋਏ ਹਨ। ਬੁਲਾਰੇ ਨੇ ਦੱਸਿਆ ਕਿ 2 ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ। ਦਰਮਿਆਨੀ ਸੱਟਾਂ ਵਾਲੇ ਤਿੰਨ ਹੋਰਾਂ ਨੂੰ ਐਂਬੂਲੈਂਸ ਦੁਆਰਾ ਲਿਜਾਇਆ ਗਿਆ ਸੀ।