ਵੱਖ-ਵੱਖ ਹਾਦਸਿਆਂ ਤੋਂ ਬਾਅਦ ਸੜਕਾਂ ‘ਤੇ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਤਰਨਾਕੀ ਦੇ ਇੰਗਲਵੁੱਡ ਵਿੱਚ ਸਟੇਟ ਹਾਈਵੇਅ 3 ਨੂੰ ਬੰਦ ਕਰ ਦੇਣ ਵਾਲੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਸਟੇਟ ਹਾਈਵੇਅ 6, ਲੋਅਰ ਸ਼ਾਟੋਓਵਰ ‘ਤੇ ਇਕ ਵਾਹਨ ਦੀ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਬੁੱਧਵਾਰ ਸਵੇਰੇ 8.15 ਵਜੇ ਇਗਲਵੁੱਡ ਦੇ ਮਾਉਂਟੇਨ ਰੋਡ ‘ਤੇ ਦੋ ਵਾਹਨਾਂ ਦੀ ਗੰਭੀਰ ਟੱਕਰ ਲਈ ਬੁਲਾਇਆ ਗਿਆ ਸੀ। ਜਦਕਿ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
