ਕ੍ਰਾਈਸਟਚਰਚ ਦੇ ਪੱਛਮ ਵਿੱਚ ਮੰਗਲਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 1:20 ਵਜੇ ਦੇ ਕਰੀਬ ਕਿਰਵੀ ਦੇ ਵਾਰਡਸ ਰੋਡ ‘ਤੇ ਵਾਪਰਿਆ ਸੀ। ਜਦਕਿ ਇੱਕ ਹੋਰ ਵਿਅਕਤੀ ਹਾਦਸੇ ਤੋਂ ਬਾਅਦ ਕ੍ਰਾਈਸਟਚਰਚ ਹਸਪਤਾਲ ਵਿਚ ਗੰਭੀਰ ਪਰ ਸਥਿਰ ਹਾਲਤ ‘ਚ ਹੈ। ਸੀਰੀਅਸ ਕਰੈਸ਼ ਯੂਨਿਟ ਵੱਲੋਂ ਸੀਨ ਦੀ ਜਾਂਚ ਕੀਤੀ ਗਈ ਹੈ ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ। ਇਹ ਸੜਕ ਮੰਗਲਵਾਰ ਨੂੰ ਕੁਝ ਸਮੇਂ ਲਈ ਬੰਦ ਕੀਤੀ ਗਈ ਸੀ।