ਨੌਰਥਲੈਂਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ 64 ਸਾਲਾ ਵਿਅਕਤੀ ਅਤੇ ਉਸ ਦੀ 86 ਸਾਲਾ ਮਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਸੀ ਅਤੇ ਇਸ ਮਗਰੋਂ ਉਸ ਨੂੰ ਅੱਗ ਲੱਗ ਗਈ। ਫਾਇਰਫਾਈਟਰਜ਼ ਅਤੇ ਸੇਂਟ ਜੌਨ ਐਂਬੂਲੈਂਸ ਸਟਾਫ ਦੇ ਯਤਨਾਂ ਦੇ ਬਾਵਜੂਦ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਹਾਦਸਾ ਬੁੱਧਵਾਰ ਨੂੰ 12.15 ਵਜੇ ਦੇ ਕਰੀਬ ਵਾਪਰਿਆ ਸੀ। ਓਟਾਇਕਾ ਵੈਲੀ ਆਰਡੀ, ਜੋ ਕਿ ਸਟੇਟ ਹਾਈਵੇਅ 15 ਦਾ ਹਿੱਸਾ ਹੈ, ਅੱਜ ਸਵੇਰੇ ਟ੍ਰੈਫਿਕ ਲਈ ਦੁਬਾਰਾ ਖੋਲ੍ਹਿਆ ਗਿਆ ਸੀ। ਬੰਨ ਨੇ ਕਿਹਾ ਕਿ ਮਾਂ ਅਤੇ ਬੇਟੇ ਨੂੰ ਸਥਾਨਕ ਮੰਨਿਆ ਜਾਂਦਾ ਹੈ ਪਰ ਅਜੇ ਤੱਕ ਉਨ੍ਹਾਂ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਟਰਾਂਸਪੋਰਟ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਇਸ ਹਾਦਸੇ ਮਗਰੋਂ ਇਸ ਸਾਲ ਹੁਣ ਤੱਕ ਨੌਰਥਲੈਂਡ ‘ਚ ਸੜਕ ਹਾਦਸਿਆਂ ‘ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।
![](https://www.sadeaalaradio.co.nz/wp-content/uploads/2024/01/IMG-20240124-WA0003-950x534.jpg)