ਕ੍ਰਾਈਸਟਚਰਚ ਅਤੇ ਆਕਲੈਂਡ ਵਿੱਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਕ੍ਰਾਈਸਟਚਰਚ ‘ਚ ਇਹ ਹਾਦਸਾ ਬੀਤੀ ਰਾਤ 9.30 ਵਜੇ ਯੈਲਡਹਰਸਟ ਰੋਡ ‘ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਦੋ ਵਾਹਨਾਂ ਦੀ ਟੱਕਰ ਹੋਈ ਹੈ। ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਪਰ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਸਰਾ ਹਾਦਸਾ ਉੱਤਰ-ਪੱਛਮੀ ਆਕਲੈਂਡ ਦੇ ਕਾਉਕਾਪਾਕਾਪਾ ਵਿੱਚ ਕਾਪਾਰਾ ਕੋਸਟ ਹਾਈਵੇਅ ਉੱਤੇ ਰਾਤ ਨੂੰ ਵਾਪਰਿਆ ਹੈ। ਕਰੀਬ 1.30 ਵਜੇ ਇੱਕ ਵਾਹਨ ਦੀ ਟੱਕਰ ਹੋਈ ਸੀ।
ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ। ਇੱਕ ਦੂਜੇ ਯਾਤਰੀ ਨੂੰ ਮੱਧਮ ਸੱਟਾਂ ਲੱਗੀਆਂ ਸਨ ਅਤੇ ਉਸਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ।